Saturday, October 21, 2017

ਪਰਛਾਈਂ

ਡੁੱਲੀ ਸਿਆਹੀ ਦੀ ਤਰ੍ਹਾਂ
ਇਕ ਛੋਟੇ ਗੋਲ ਤਲਾਬ ਵਾਂਗੂੰ
ਤੇਰੇ ਪੈਰਾਂ ਚ ਪਈ ਸੀ
ਓਸ ਵੇਲੇ
ਤੇਰੀ ਪਰਛਾਈਂ
ਮੈਂ ਵੇਖਿਆ,

ਲਾਹ ਸੁੱਟੀ ਸੀ ਤੂੰ
ਲਤਾੜ ਕੇ
ਯਾ ਆਪਣੀ ਹੀ ਨਜ਼ਰਾਂ ਵਿਚ ਸੀ
ਢਹ ਗਈ?

ਯਾ ਸੀ ਤੂੰ
ਸੋਚਾਂ ਵਿਚ ਮੁਸਲਸਲ ਬਦਲ ਰੇਹਾ,
ਤੇ ਓ ਸੀ
ਬੈਠੀ ਆਪਣੀ ਹੀ ਪਰਛਾਈਂ ਚ
ਉਡੀਕਦੀ ਤੈਨੂੰ
ਪਹੁੰਚਣ ਦੇ ਕਿਸੇ ਨਿਸ਼ਕਰਸ਼ ਤੇ...

No comments:

Post a Comment